Meri Mohabbat (Punjabi Poetry Book) Author:- Navneet Sidhu ਮੇਰੀ ਮੁਹੱਬਤ - ਨਵਨੀਤ ਸਿੱਧੂ (Vinod Publications)
₹ 129
₹ 199
35%
ਮੈ ਸ਼ੁਰੂ ਕਰ ਰਹੀ ਹਾਂ ਆਪਣੀ ਕਹਾਣੀ। ਕੁਝ ਅਧੂਰੇ ਸੁਫ਼ਨੇ ਤੇ ਮੇਰੇ ਪਿਆਰ ਦੀ ਕਹਾਣੀ। ਕੁਝ ਦੁੱਖਾਂ ਤੇ ਕੁਝ ਸੁੱਖਾਂ ਦੀ ਕਹਾਣੀ। ਮੇਰੇ ਤੇ ਉਹਦੇ ਬਾਰੇ । ਬਹੁਤ ਹੀ ਸੋਹਣੀ ਸ਼ੁਰੂਵਾਤ ਹੋਈ ਮੇਰੇ ਦਿਨ ਦੀ। ਨਾ ਉਮੀਦ ਸੀ ਕਿ ਅੱਜ ਏਨੇ ਸੁਹਾਵਣੇ ਦਿਨ ਮੇਰੀ ਜ਼ਿੰਦਗੀ ਹੀ ਬਦਲ ਜਾਵੇਗੀ। ਸੱਚ ਕਹਿੰਦੇ ਨੇ ਕੇ ਕਿਸਮਤ ਅੱਗੇ ਕਿਸਦਾ ਜੋਰ । ਪਰ ਮੈ ਤਾਂ ਕਿਸਮਤ ਨਾਲ ਲੜਨ ਦੀ ਵੀ ਬਹੁਤ ਕੋਸ਼ਿਸ਼ ਕਰੀ ਪਰ ਮੈ ਆਪਣੇ ਹਾਲਾਤਾਂ ਨਾਲੋਂ ਜਿਆਦਾ ਤਾਕਤਵਰ ਨਹੀਂ ਸੀ। ਮੇਰੇ ਚ ਉਹਨਾਂ ਨਾਲ ਟੱਕਰ ਲੈਣ ਜਿੰਨੀ ਸ਼ਕਤੀ ਜਾਂ ਕਹੋ ਕਿ ਹੌਸਲਾ ਨਹੀਂ ਸੀ। ਨਾ ਕੋਈ ਆਪਣਾ ਮੇਰੇ ਨਾਲ ਤੇ ਨਾ ਕੋਈ ਬੇਗਾਨਾ। ਚਲੋ ਬੇਗਾਨਿਆ ਤੋਂ ਤਾਂ ਕੀ ਹੀ ਉਮੀਦ ਕਰ ਸਕਦੇ ਹਾਂ ਜਦ ਆਪਣੇ ਹੀ ਕੋਲ ਨਾ ਹੋਣ। ਮੈਨੂੰ ਉਮੀਦ ਸੀ ਉਹਦੇ ਤੋਂ ਕੇ ਜਦ ਉਹ ਮੇਰੇ ਕੋਲ ਆ ਜਾਏਗਾ ਤਾਂ ਸ਼ਾਇਦ ਮੇਰੀ ਜ਼ਿੰਦਗੀ ਦਾ ਅੰਤ ਇਸ ਤਰ੍ਹਾਂ ਨਾਲ ਨਾ ਹੁੰਦਾ। ਜ਼ਿੰਦਗੀ ਦਾ ਸਫ਼ਰ ਕੁਝ ਖੁਸ਼ੀਆਂ, ਚਾਵਾਂ ਤੇ ਥੋੜੀਆਂ ਨਾਰਾਜ਼ਗੀਆਂ ਨਾਲ ਭਰਿਆ ਹੁੰਦਾ। ਪਰ ਉਸ ਪਲ ਨੇ ਮੇਰੀ ਜ਼ਿੰਦਗੀ ਦਾ ਅੰਤ ਹੀ ਕੁਝ ਹੋਰ ਕਰ ਦਿੱਤਾ। ਮੇਰੇ ਸੋਚੇ ਹੋਏ ਤੋਂ ਬਿਲਕੁਲ ਅਲੱਗ। ਉਸ ਰਾਤ ਮੈਨੂੰ ਅਹਿਸਾਸ ਹੋਇਆ ਕਿ ਮੈ ਤਾਂ ਇੱਕਲੀ ਹਾਂ ਬਿਲਕੁਲ ਇੱਕਲੀ। ਜੋ ਮੇਰੇ ਆਪਣੇ ਸੀ ਉਹਨਾਂ ਵਿੱਚੋ ਕੋਈ ਵੀ ਮੇਰੇ ਨਾਲ ਨਹੀਂ ਸੀ। ਨਾ ਮੇਰੇ ਮਾਂ ਬਾਪ ਨਾਹੀਂ ਉਹ। ਮੇਰੀਆਂ ਉਮੀਦਾ ਨੂੰ ਜਿਵੇਂ ਹਨੇਰੀ ਉਡਾ ਕੇ ਅਪਣੇ ਨਾਲ ਲੈ ਗਈ ਹੋਵੇ। ਝੱਖੜ ਨੇ ਇਸ ਤਰਾ ਮੇਰੇ ਖ਼ਵਾਬਾਂ ਦੇ ਘਰ ਨੂੰ ਤੋੜਿਆ ਕੇ ਮੇਰੇ ਲੱਖ ਚਾਹੁਣ ਦੇ ਬਾਵਜੂਦ ਵੀ ਇਹ ਜੁੜ ਨਹੀਂ ਸਕਦਾ ਸੀ। ਏਥੋਂ ਮੇਰੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਤੇ ਉਹ ਮੋੜ ਇੱਕ ਸਮਝੋਤਾ ਸੀ ਤੇ ਉਹ ਇਨਸਾਨ ਜਿਸ ਨਾਲ ਮੈ ਸਿਰਫ ਨਾਮ ਦੀ ਬੇ-ਮਨ ਹੋ ਕੇ ਜ਼ਿੰਦਗੀ ਗੁਜ਼ਾਰਨੀ ਸੀ। ਚਲੋ ਸ਼ੁਰੂ ਕਰਦੀ ਹਾਂ ਮੈ ਉਹ ਕਹਾਣੀ....
Reviews and Ratings